Weekly Articles By
Veer Bhupinder Singh Ji USA

ਜਾਗਨਾ

ਜਾਗਨਾ

ਜਦੋਂ ਮੈਂ ਪੈਦਾ ਹੋਇਆ ਸੀ ਤਾਂ ਮੇਰਾ ਕੋਈ ਨਾਮ ਨਹੀਂ ਸੀ ਮੈਨੂੰ ਪਤਾ ਹੀ ਨਹੀਂ ਕਿ ਮੇਰਾ ਨਾਮ ਕਿਵੇਂ ਰਖਿਆ ਗਿਆ ਅੱਜ-ਕੱਲ੍ਹ ਆਸਪਾਸ ਦੀ ਦੁਨੀਆ ਨੂੰ ਵੇਖਦਿਆਂ ਪਤਾ ਲਗਦਾ ਹੈ ਕਿ ਕਿਵੇਂ ਕਿਸੇ ਨਵੇਂ ਬੱਚੇ ਦੇ ਪੈਦਾ ਹੋਣ ’ਤੇ ਮਾਪੇ ਬੱਚੇ ਦੇ ਨਾਮ ਬਾਰੇ ਸੋਚਦੇ ਹਨ।

read more

ਜਪੁ

॥ ਜਪੁ ॥

ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਮੁਢਲੀ ਬਾਣੀ ਹੈ ਜਿਸ ਦਾ ਸਿਰਲੇਖ ਜਪੁ ਹੈ। ਭਾਵ ਰੱਬੀ ਇਕਮਿਕਤਾ ਲਈ ਸਤਿਗੁਰ ਦੀ ਮੱਤ ਲੈਣ ਲਈ ਨਿਜਘਰ ਦੇ ਸੁਨੇਹੇ ਨੂੰ ਦ੍ਰਿੜ੍ਹ ਕਰਨ ਦਾ ਸੁਭਾਅ ਬਣਾਉਣਾ। ਸਚਿਆਰ ਬਣਨ ਲਈ ਮਨ ਦੀ ਮੈਲ (ਕੁੜਿਆਰ ਵਾਲੀ ਅਵਸਥਾ) ਤੋਂ ਛੁੱਟਣ ਦਾ ਤੱਤ ਗਿਆਨ’ ਦ੍ਰਿੜ੍ਹ ਕਰਕੇ ਜਿਊਣਾ ਹੀਜਪੁ’ ਕਹਿਲਾਉਂਦਾ ਹੈ।

read more

‘ਜਪੁ’ ਬਾਣੀ


ਇਕ - ਓ - ਅੰਗ + ਕਾਰ, ਸਾਰੇ ਸਰੀਰ ’ਚ ਅਤੇ ਸਭ ਜਗ੍ਹਾ, ਇਕ ਰੱਬ ਜੀ ਦੀ ਕਾਰ, ਹੁਕਮ, ਰਜ਼ਾ, ਨਿਯਮ ਚਲਦਾ ਹੈ।

ਨੋਟ: ਸਾਰੀ ਬਾਹਰਲੀ ਸ੍ਰਿਸ਼ਟੀ ਤੇ ਇੱਕੋ ਰੱਬੀ ਨਿਯਮ ਚਲਦਾ ਹੈ। ਉਸੀ ਤਰ੍ਹਾਂ ਮਨੁੱਖ ਦੇ ਸਰੀਰ ਬਾਰੇ ਵਿਚਾਰਨਾ ਹੈ।

read more

ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਮੈਲਾ ਮਨ ਸਾਫ਼ ਕਿਵੇਂ ਹੋ ਸਕਦਾ ਹੈ ਆਓ ਵਿਚਾਰੀਏ :-

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ।। ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ।। ਗੁਰੂ ਦੁਆਰੈ ਹੋਇ ਸੋਝੀ ਪਾਇਸੀ।। ਏਤੁ ਦੁਆਰੈ ਧੋਇ ਹਛਾ ਹੋਇਸੀ।। ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ।। ਮਤੁ ਕੋ ਜਾਣੈ ਜਾਇ ਅਗੈ ਪਾਇਸੀ।। ਜੇਹੇ ਕਰਮ ਕਮਾਇ ਤੇਹਾ ਹੋਇਸੀ।। ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ।। ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ।। ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ।। ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ।। (ਗੁਰੂ ਗ੍ਰੰਥ ਸਾਹਿਬ, ਪੰਨਾ : 730)

read more

ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਭੈ ਤੇ ਨਿਰਭਉ ਹੋਇ ਬਸਾਨਾ।।

ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ।।

 

ਜਿਸ ਮਨੁੱਖ ਨੂੰ ਰੱਬੀ ਨਿਰਮਲ ਭਉ ਭਾਵ ਰੱਬੀ ਨਿਯਮਾਂ  ਅਨੁਸਾਰ ਰੱਬੀ ਰਜ਼ਾ ’ਚ ਰਹਿਣਾ ਆ ਜਾਂਦਾ ਹੈ ਉਸ ਨੂੰ ਹੋਰ ਕੋਈ ਡਰ-ਭਉ ਨਹੀਂ ਰਹਿੰਦਾ। ‘‘ਨਿਰਭਉ ਜਪੈ ਸਗਲ ਭਉ ਮਿਟੈ’’ ਐਸੇ ਮਨੁੱਖ ਦੀ ਨਿਰਭਉ ਅਵਸਥਾ ਬਣ ਜਾਂਦੀ ਹੈ, ਨਾ ਉਹ ਡਰਦਾ ਹੈ, ਨਾ ਡਰਾਉਂਦਾ ਹੈ। ਇਹ ਅਸਲੀ ਗਿਆਨੀ ਆਤਮਕ ਅਵਸਥਾ ਦਾ ਲਖਾਇਕ ਹੈ।

read more

ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਦੇ ਪਹਿਲੇ ਪਦੇ ਨੂੰ ਵਿਚਾਰਿਆਂ ਪਤਾ ਚਲਦਾ ਹੈ ਕਿ ਸੱਚੇ (ਸਤਿ) ਨੂੰ ਭਾਵ ਰੱਬ ਨੂੰ ਮਹਿਸੂਸ ਕਰਨਾ, ਰੱਬੀ ਨੂਰ ਰਾਹੀਂ ਕੁਦਰਤ ਦੇ ਸਭ ਬੰਦੇ ਇਕੋ ਜਿਹੇ ਵੇਖਣਾ ਅਤੇ ਹਰੇਕ ਜਗ੍ਹਾ ਰੱਬੀ ਨਿਯਮ, ਰੱਬੀ ਰਜ਼ਾ ਨੂੰ ਮੰਨਣਾ, ਇਹ ਅਵਸਥਾ ਸੱਚੇ ਗਿਆਨ, ਸਤਿਗੁਰ (ਬੁਝਨਹਾਰ) ਰਾਹੀਂ ਪ੍ਰਾਪਤ ਹੁੰਦੀ ਹੈ ਕਿਉਂਕਿ ਬੁਝਨਹਾਰ (ਗਿਆਨ-ਗੁਰੂ) ਹੀ ਸੱਚਾ ਗਿਆਨ ਹੈ ਜੋ ਸੱਚੇ ਦੀ ਸਦੀਵੀ ਸੱਚੀ ਹੋਂਦ ਨੂੰ ਦਰਸਾਉਂਦਾ, ਮਹਿਸੂਸ ਕਰਵਾਉਂਦਾ ਹੈ। ਐਸੇ ਮਨੁੱਖ ਨੂੰ ਸਾਰੀ ਸ੍ਰਿਸ਼ਟੀ ’ਚ ਸਭ ਕੁਦਰਤ ਕੇ ਬੰਦੇ ਦਿਸਦੇ ਹਨ, ਚੰਗੇ ਮੰਦੇ ਦਾ ਵਿਤਕਰਾ ਮੁਕ ਜਾਂਦਾ ਹੈ, ਕੋਈ ਪਾਪੀ ਤੇ ਕੋਈ ਪੁੰਨੀ ਨਹੀਂ ਦਿਸਦਾ। ਉਸਨੂੰ ਦ੍ਰਿੜ੍ਹ ਹੋ ਜਾਂਦਾ ਹੈ ਕਿ ਸਭ ਜਗ੍ਹਾ ਰੱਬੀ ਹੁਕਮ ਹੀ ਵਾਪਰ ਰਿਹਾ ਹੈ। ਸੋ ਐਸੇ ਮਨੁੱਖ ਵਾਸਤੇ ਸਭ ਜਗ੍ਹਾ ਹਰੇਕ ਜੀਵ ਜੰਤ ਮਨੁੱਖਾਂ ’ਚ ਰੱਬ ਜੀ (ਸਤਿ) ਹੀ ਭਾਸਦਾ ਹੈ। ਐਸੀ ਅਵਸਥਾ ’ਚ ਮਿਥਿਆ ਕੁਝ ਨਹੀਂ ਲੱਗਦਾ ਕਿਉਂਕਿ ਰੱਬ ਜੀ ਸੱਚੇ (ਸਤਿ) ਹਨ ਉਨ੍ਹਾਂ ਦੀ ਰਚਨਾ ਵੀ ਸੱਚ (ਸਤਿ) ਮਹਿਸੂਸ ਹੋਣ ਲੱਗ ਪੈਂਦੀ ਹੈ। ‘‘ਆਪ ਸਤਿ ਕੀਆ ਸਭ ਸਤਿ।।’’ ਸਾਰੇ ਜਗਤ ਦੀ ਰਚਨਾ ਇਕ ਅਟਲ ਸੱਚੇ ਨਿਯਮ ਅਧੀਨ ਚਲਦੀ ਦਿਸਦੀ ਹੈ ਤੇ ਮਨੁੱਖ ਨੂੰ ਰਜ਼ਾ ’ਚ ਤੁਰਨਾ ਸੌਖਾ ਹੋ ਜਾਂਦਾ ਹੈ, ਸਿੱਟੇ ਵਜੋਂ ਕੂੜ ਕੁਝ ਵੀ ਨਹੀਂ ਰਹਿੰਦਾ। ਇਸ ਕਰਕੇ ਕੂੜ ਦੀ ਪਾਲ ਟੁੱਟ ਜਾਂਦੀ ਹੈ, ਜੋ ਕਿ ਅਸਲੀਅਤ ’ਚ ਹੈ ਹੀ ਨਹੀਂ ਸੀ ਕੇਵਲ ਮਨ ਦੇ ਭਰਮ ਕਾਰਨ ਐਸੀ ਲਗਦੀ ਸੀ।

read more

ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਸਲੋਕੁ

ਆਦਿ ਸਚੁ ਜੁਗਾਦਿ ਸਚੁ।।

ਹੈ ਭਿ ਸਚੁ ਨਾਨਕ ਹੋਸੀ ਭਿ ਸਚੁ।।।।

(ਗੁਰੂ ਗ੍ਰੰਥ ਸਾਹਿਬ, ਪੰਨਾ : 285)

ਰੱਬ ਜੀ ਸੱਚੇ ਹਨ, ਹਮੇਸ਼ਾ ਤੋਂ ਸੱਚੇ ਹਨ, ਹੁਣ ਵੀ ਸੱਚੇ ਹਨ, ਸਦੈਵ ਲਈ ਸੱਚੇ ਹੀ ਰਹਿਣਗੇ :- ਇਸਦਾ ਭਾਵ ਇਹ ਵੀ ਸਮਝ ਪੈਂਦਾ ਹੈ ਕਿ ਰੱਬ ਜੀ ਦਾ ਗਿਆਨ ਵੀ ਮੁੱਢ ਤੋਂ ਹੀ ਸੱਚਾ ਹੈ ਤੇ ਹਮੇਸ਼ਾ ਹੀ ਸੱਚਾ ਰਹੇਗਾ। ਸ਼ੁਰੂ ਤੋਂ, ਹਮੇਸ਼ਾ ਤੋਂ, ਅੱਜ ਵੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਸੱਚਾ ਰਹੇਗਾ।

read more

ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗਹਿਰਾਈ ਨਾਲ ਵਿਚਾਰਿਆਂ ਪਤਾ ਲੱਗਦਾ ਹੈ ਕਿ ਜਿਸ ਮਨੁੱਖ ਕੋਲ ਸ੍ਰਿਸ਼ਟੀ ਦੀ ਹਰੇਕ ਵਸਤੂ ਨੂੰ ਦੇਖਣ ਲਈ ਬਿਬੇਕ ਬੁੱਧੀ ਵਾਲੀ ਅੱਖ ਨਹੀਂ, ਜੋ ਸੱਚ ਨੂੰ ਵੇਖ ਨਹੀਂ ਸਕਦਾ, ਉਹ ਆਤਮਕ ਅੰਨ੍ਹਾ ਕਹਿਲਾਉਂਦਾ ਹੈ। ਜੋ ਮਨੁੱਖ ਇਨ੍ਹਾਂ ਚੀਜ਼ਾਂ ਵਿਚੋਂ ਲੰਘਦਿਆਂ ਅਤੇ ਰੋਜ਼ਾਨਾ ਜੀਵਨ ਵਿਚ ਸੱਚ ਤੇ ਟੁਰਦਿਆਂ ਲੜਖੜਾ ਜਾਂਦਾ ਹੈ ਉਹ ਆਤਮਕ ਤੌਰ ’ਤੇ ਲੰਗੜਾ ਕਹਿਲਾਉਂਦਾ ਹੈ। ਜਿਸ ਨੂੰ ਵਿਕਾਰ ਡੁਲਾ ਦਿੰਦੇ ਹਨ, ਉਹੋ ਮਨੁੱਖ ਸਾਫ਼ ਸਿੱਧੇ ਮੈਦਾਨ ’ਤੇ ਤੁਰਨੋਂ ਅਸਮਰਥ ਹੋ ਜਾਂਦਾ ਹੈ ਉਸਨੂੰ ਆਤਮਕ-ਪਿੰਗਲਾ ਕਹਿੰਦੇ ਹਨ ਪਰ ਜਿਸ ਨੂੰ ਵਿਕਾਰ ਨਹੀਂ ਡੁਬਾ ਸਕਦੇ, ਉਹ ਆਤਮਕ ਤੌਰ ’ਤੇ ਮਜ਼ਬੂਤ ਪਾਂਧੀ ਹੋ ਜਾਂਦਾ ਹੈ, ਉਸ ਲਈ ਕੁਝ ਵੀ ਝੂਠ ਨਹੀਂ, ਕੁਝ ਵੀ ਔਖਾ ਨਹੀਂ।


read more

ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਸਾਇੰਸਦਾਨ ਕਹਿੰਦੇ ਹਨ ਕਿ ਸੜਕ ’ਤੇ ਪਿਆ ਇਕ ਪੱਥਰ, ਆਪਣੇ ਆਪ ’ਚ ਕੁਝ ਕਣ ਰੱਬੀ ਨਿਯਮਾਂ ਦੇ ਅਧੀਨ ਜੁੜ ਬੈਠੇ ਹਨ। ਜੇ ਧਰਤੀ ’ਤੇ ਕੁਝ ਡਿੱਗਦਾ ਹੈ ਤਾਂ ਧਰਤੀ ਦੀ ਆਕਰਸ਼ਨ ਸ਼ਕਤੀ ਕਾਰਨ ਖਿੱਚਿਆ ਥੱਲੇ ਨੂੰ ਡਿੱਗਦਾ ਹੈ। ਜੇ ਧਰਤੀ ਦੀ ਆਕਰਸ਼ਨ ਸ਼ਕਤੀ ਤੋਂ ਬਾਹਰ ਚਲੇ ਜਾਵੋ ਤਾਂ ਉਥੇ ਕੁਦਰਤ ਦਾ ਕੋਈ ਹੋਰ ਨਿਯਮ ਲਾਗੂ ਹੋ ਰਿਹਾ ਹੁੰਦਾ ਹੈ। ਪਾਣੀ ਦਾ ਇਕ-ਇਕ ਕਤਰਾ ਰੱਬੀ ਨਿਯਮ ਅਧੀਨ ਪਾਣੀ ਤੋਂ ਭਾਪ, ਭਾਪ ਤੋਂ ਬੱਦਲ ਅਤੇ ਬੱਦਲਾਂ ਤੋਂ ਬਾਰਿਸ਼ ਬਣ ਕੇ ਵਸਦਾ ਹੈ।

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।

read more

ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਤ੍ਰੀਵ ਭਾਵ ਅਰਥਾਂ ਨੂੰ ਗਹੁ ਨਾਲ ਵਿਚਾਰਿਆਂ ਪਤਾ ਲੱਗਦਾ ਹੈ ਕਿ ਇਹ ਜਗ ਸੱਚੇ ਦੀ ਭਾਵ ਰੱਬ ਜੀ ਦੀ ਕਿਰਤ ਹੈ। ‘‘ਆਪਿ ਸਤਿ ਕੀਆ ਸਭੁ ਸਤਿ’’ ਸ੍ਰਿਸ਼ਟੀ ਦੇ ਕਰਤਾ ਰੱਬ ਜੀ ਹਨ। ਰੱਬ ਜੀ ਸੱਚੇ ਹਨ ਇਸ ਲਈ ਉਨ੍ਹਾਂ ਦੀ ਕਿਰਤ ਝੂਠੀ ਨਹੀਂ ਹੋ ਸਕਦੀ। ਇਸ ਵਿਸ਼ੇ ਨਾਲ ਸੰਬੰਧਿਤ ਬਾਣੀ ਦੇ ਕੁਝ ਪ੍ਰਮਾਣ ਵਿਚਾਰ ਕੇ ਦੇਖਦੇ ਹਾਂ :-

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ।।(ਗੁਰੂ ਗ੍ਰੰਥ ਸਾਹਿਬ, ਪੰਨਾ : 6) :- ਰੱਬ ਜੀ ਸਦਾ ਸੱਚੇ ਹਨ, ਉਹ ਸੱਚੇ ਸਾਹਿਬ ਹਨ ਅਤੇ ਸੱਚੇ ਸਾਹਿਬ ਦੀ ਨਾਈ (ਇਹ ਸ੍ਰਿਸ਼ਟੀ) ਸੱਚੀ ਹੈ।

read more